ਟਰੰਪ ਦੇ 100 ਦਿਨਾਂ ਏਜੰਡਾ 'ਚ ਅਮਰੀਕਾ ਤੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦੀ ਯੋਜਨਾ


ਬਿਊਰੋ,
ਚੰਡੀਗੜ੍ਹ, 8 ਨਵੰਬਰ

ਦੂਜੀ ਵਾਰੀ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੇ ਡੋਨਾਲਡ ਟਰੰਪ ਨੇ ਆਪਣੀਆਂ ਚੋਣ ਰੈਲੀਆਂ ਵਿਚ 100 ਦਿਨਾਂ ਦੀ ਯੋਜਨਾਂ ਸਾਂਝੀ ਕੀਤੀ ਹੈ। ਡੋਨਾਲਡ ਆਪਣੇ ਪਹਿਲੇ 100 ਦਿਨਾਂ ਵਿਚ ਆਪਣੀਆਂ ਹਮਲਾਵਰ ਨੀਤੀਆਂ ਲਾਗੂ ਕਰਨਗੇ।ਟਰੰਪ ਦੀ ਯੋਜਨਾ ਵਿਚ ਪ੍ਰਵਾਸੀਆਂ ਦੇ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਅਤੇ ਵਿਦੇਸ਼ੀ ਵਸਤੂਆਂ 'ਤੇ ਟੈਰਿਫ ਸ਼ਾਮਲ ਹਨ। ਉਨ੍ਹਾਂ ਦੀ ਯੋਯਨਾ ਵਿਚ ਪ੍ਰਵਾਸੀਆਂ ਦੇ ਵੱਡੇ ਪੱਧਰ 'ਤੇ ਦੇਸ਼ ਨਿਕਾਲੇ ਅਤੇ ਵਿਦੇਸ਼ੀ ਸਮਾਨ 'ਤੇ ਭਾਰੀ ਟੈਰਿਫ ਸ਼ਾਮਲ ਹਨ। ਟਰੰਪ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਅਤੇ ਊਰਜਾ ਨੀਤੀ ਵਿਚ ਬਦਲਾਅ ਕਰਨਗੇ। ਟਰੰਪ ਨੇ ਵੱਡੀ ਗਿਣਤੀ 'ਚ ਗੈਰ - ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਣ ਦਾ ਵਾਅਦਾ ਕੀਤਾ ਹੈ।ਜਿਕਰਯੋਗ ਹੈ ਕਿ ਟਰੰਪ 2015 ਤੋਂ ਇਮੀਗ੍ਰੇਸ਼ਨ 'ਤੇ ਸਖਤ ਰੁੱਖ ਅਪਣਾ ਰਹੇ ਹਨ।