ਸ੍ਰੀ ਸੁਖਮਨੀ ਸਾਹਿਬ ਗੁਰਦੁਆਰਾ ਵਿਖੇ ਖੁੱਲ੍ਹਿਆ ਸਰਬ ਸਾਂਝਾ ਥੈਰੇਪੀ ਸੈਂਟਰ
ਲੋਕਾਂ ਨੇ ਲਿਆ ਮਸ਼ੀਨਾਂ ਦਾ ਲਾਹਾ
ਰਾਜਪੁਰਾ, 3 ਜਨਵਰੀ (ਬਿਊਰੋ)
ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ (ਰਜਿ) ਨੇੜੇ ਪੁਰਾਣੀ ਕਚਹਿਰੀ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਰਬ ਸਾਂਝਾ ਐਕਯੂਪ੍ਰੈਸ਼ਰ ਥੈਰੇਪੀ ਸੈਂਟਰ ਖੋਲ੍ਹਿਆ ਗਿਆ ਹੈ। ਥੈਰੇਪੀ ਸੈਂਟਰ ਦਾ ਉਦਘਾਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਵੱਲੋਂ ਕੀਤਾ ਗਿਆ।ਇਸ ਮੌਕੇ ਸੈਂਟਰ ਦੇ ਹੈੱਡ ਤਲਵਿੰਦਰ ਸਿੰਘ (ਐੱਮ.ਡੀ. ਬੀਏਐਮਐਸ) ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਬੇਸਮੈਂਟ ਵਿਚ ਖੁੱਲ੍ਹੇ ਇਸ ਥੈਰੇਪੀ ਸੈਂਟਰ ਵਿਚ ਸਰੀਰਕ ਬਿਮਾਰੀਆਂ ਨੂੰ ਥੈਰੇਪੀ ਦੀ ਸਹਾਇਤਾ ਨਾਲ ਠੀਕ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿਚ ਮਨੁੱਖ ਦੇ ਆਹਾਰ ਵਿਚ ਪੋਸ਼ਟਿਕਤਾ ਵਾਲੇ ਗੁਣ ਘਟ ਗਏ ਹਨ ਜਿਸ ਕਾਰਨ ਹਰ ਤੀਜਾ ਮਨੁੱਖ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੈ। ਜ਼ਿਆਦਾ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਨ ਨਾਲ ਸਰੀਰ ਦੇ ਹੋਰ ਅੰਗਾਂ ਉਪਰ ਵੀ ਨੁਕਸਾਨ ਹੁੰਦਾ ਹੈ।ਉਨ੍ਹਾਂ ਦੇ ਸੈਂਟਰ ਵਿਚ ਬਿਨਾ ਦਵਾਈਆਂ ਤੋਂ ਡਿਸਕ ਦਰਦ, ਸਰਵਾਈਕਲ, ਗੋਡਿਆਂ ਦਾ ਦਰਦ, ਸਿਰ ਦਾ ਦਰਦ, ਪੇਟ ਦੇ ਰੋਗ, ਗਲ਼ੇ ਦੇ ਰੋਗ, ਥਾਈਰਡ, ਆਦਿ ਬਿਮਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸੈਂਟਰ ਵਿਚ ਇਕ ਲੇਡੀ ਥਰੈਪਿਸਟ ਪ੍ਰਿਅੰਕਾ ਅਤੇ ਦੋ ਹੋਰ ਮਹਿਲਾਵਾਂ ਸਟਾਫ਼ ਮੈਂਬਰ ਹਨ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਹਰਨਾਮ ਸਿੰਘ, ਨਗਿੰਦਰ ਸਿੰਘ, ਰਵਿੰਦਰ ਸਿੰਘ, ਦਵਿੰਦਰ ਕੌਰ, ਜਸਵੀਰ ਸਿੰਘ, ਪੂਜਾ ਅਤੇ ਜੋਤੀ ਆਦਿ ਵੀ ਹਾਜ਼ਰ ਸਨ।