ਪੁਲੀਸ ਨੇ ਸਾਢੇ ਬਾਰਾਂ ਕਿਲੋ ਹੀਰੋਇਨ ਸਮੇਤ ਤਸਕਰ ਕੀਤਾ ਗ੍ਰਿਫਤਾਰ

ਬਿਊਰੋ
ਤਰਨਤਾਰਨ, 15 ਸਤੰਬਰ


ਪੰਜਾਬ ਪੁਲੀਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਨ੍ਹਾਂ ਨੇ ਇਕ ਭਗੌੜੇ ਵਿਅਕਤੀ ਨੂੰ ਸਾਢੇ ਬਾਰਾਂ ਕਿਲੋ ਹੀਰੋਇਨ ਸਮੇਤ ਗ੍ਰਿਫਤਾਰ ਕੀਤਾ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ ਫੋਜੀ ਵਾਸੀ ਪਿੰਡ ਕਸੇਲ ਜਿਲਾ ਤਰਨਤਾਰਨ ਜੋ ਕਿ ਅੰਤਰਰਾਸ਼ਟਰੀ ਨਸ਼ਾ ਤਸਕਰ ਹੈ, ਪਿਛਲੇ ਕਾਫ਼ੀ ਸਮੇਂ ਤੋਂ ਭਗੌੜਾ ਚਲਿਆ ਆ ਰਿਹਾ ਸੀ।ਕਾਉੰਟਰ ਇੰਟੈਲੀਜੈਂਸ ਨੇ ਇਕ ਸੂਚਨਾ ਦੇ ਅਧਾਰ 'ਤੇ ਸਾਢੇ ਬਾਰਾਂ ਕਿਲੋ ਹੀਰੋਇਨ ਸਮੇਤ ਧਰ ਦਬੋਚਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ ਤਾਂ ਜ਼ੋ ਪੁੱਛਗਿੱਛ ਕੀਤੀ ਜਾ ਸਕੇ ਕਿ ਉਸਦੇ ਕਿਸ ਕਿਸ ਨਾਲ ਸਬੰਧ ਨੇ।