ਪੜੋ ਤੇ ਜਾਣੋ ਕਿ " ਬੀਅਰ ਸ਼ਾਕਾਹਾਰੀ ਆਹਾਰ ਵਿਚ ਆਉਂਦੀ ਹੈ ਜਾਂ ਮਾਸਾਹਾਰੀ ਆਹਾਰ 'ਚ ??


ਦਲਜੀਤ ਸਿੰਘ ਸੈਦਖੇੜੀ,
ਹਿੰਦ ਫਤਹਿ ਨਿਊਜ਼, 20 ਜੁਲਾਈ


ਸ਼ਰਾਬ/ਵਾਈਨ/ਵਿਸਕੀ ਨਾਲੋਂ ਘੱਟ ਅਲਕੋਹਲ ਵਾਲ਼ੀ ਬੀਅਰ ਨੂੰ ਕਈ ਲੋਕ ਸ਼ਰਾਬ ਦੇ ਬਦਲ ਵਜੋਂ ਵਰਤਦੇ ਹਨ ਅਤੇ ਕਈ ਲੋਕ ਇਸ ਨੂੰ ਸ਼ੌਕ ਵਜੋਂ ਪੀਂਦੇ ਹਨ।ਬੀਅਰ ਪੀਣ ਦੇ ਸ਼ੋਕੀਨਾ ਦਾ ਕਹਿਣਾ ਹੈ ਕਿ ਬੀਅਰ ਵਿਚ ਅਲਕੋਹਲ ਘੱਟ ਮਾਤਰਾ ਵਿਚ ਹੁੰਦੀ ਹੈ ਇਸ ਲਈ ਬੀਅਰ ਪੀਣ ਤੋਂ ਬਾਅਦ ਇਸ ਦਾ ਨਸ਼ਾ ਜਲਦੀ ਉਤਰ ਜਾਂਦਾ ਹੈ ਅਤੇ ਇਸ ਨੂੰ ਪੀਣ ਤੋਂ ਬਾਅਦ ਉਹ ਤਰੋਤਾਜਾ ਮਹਿਸੂਸ ਕਰਦੇ ਹਨ ਪਰ ਲੋਕਾਂ ਦੇ ਦਿਲ ਵਿਚ ਇਕ ਇਹ ਸਵਾਲ ਵੀ ਹੈ ਕਿ ਬੀਅਰ ਮਾਸਾਹਾਰੀ ਪੇਅ ਪਦਾਰਥ ਵਿਚ ਆਉਂਦੀ ਹੈ ਜਾਂ ਸ਼ਾਹਕਾਰੀ ਪੇਅ ਪਦਾਰਥ 'ਚ? ਭਾਵ ਕਿ ਬੀਅਰ ਵੈਜ ਹੈ ਜਾਂ ਨਾਨ ਵੈੱਜ ?


ਆਓ ਇਸਦਾ ਕੁੱਝ ਤੱਥਾਂ 'ਤੇ ਅਧਾਰਿਤ ਅਧਿਐਨ ਕਰੀਏ:


ਬੀਅਰ ਇਕ ਅਲਕੋਹਲਿਕ ਡ੍ਰਿੰਕ ਹੈ।ਜਿਸ ਨੂੰ ਬਣਾਉਣ ਲਈ ਸਿਰਕਾ, ਪਾਲੀ, ਮਲਟੇਡ, ਬਾਰਲੀ (ਜੌਂਅ) ਅਤੇ ਹੋਪਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕੁੱਝ ਵਿਗਿਆਨਿਕਾਂ ਦਾ ਕਹਿਣਾ ਹੈ ਕਿ ਬੀਅਰ ਨਾਨ ਵੈਜ ਦੀ ਸ਼੍ਰੇਣੀ ਵਿਚ ਆਉਂਦਾ ਹੈ ਕਿਉਂ ਕਿ ਇਸ ਵਿਚ ਫਿਸ਼ਿੰਗ (ਮਛਲੀ) ਦਾ ਇਸਤੇਮਾਲ ਕੀਤਾ ਜਾਂਦਾ ਹੈ ਕੁੱਝ ਖੋਜਾਂ ਦੱਸਦੀਆਂ ਹਨ ਕਿ ਬੀਅਰ ਨੂੰ ਗਲਾਸ ਵਿਚ ਪਾਉਣ 'ਤੇ ਜੋ ਝੱਗ ਬਣਦੀ ਹੈ, ਉਸ ਨੂੰ ਪੈਪਸੀਨ (Pepsin) ਦੇ ਪ੍ਰਯੋਗ ਨਾਲ ਬਣਾਇਆ ਜਾਂਦਾ ਹੈ।ਪੈਪਸੀਨ (Pepsin) ਸੂਰ (Pig) ਤੋਂ ਮਿਲਦਾ ਹੈ।ਅਲਕੋਹਲਿਕ ਡ੍ਰਿੰਕ ਵਿਚ ਐਲਬੁਮਿਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਆਂਡੇ ਦੀ ਸਫੈਦ ਜਰਦੀ ਤੋਂ ਮਿਲਦਾ ਹੈ।ਇਸ ਲਈ ਕੁੱਝ ਸ਼ੋਧਕਰਤਾ ਇਸ ਨੂੰ ਨਾਨ ਵੈਜ ਪੇਅ ਪਦਾਰਥ ਮੰਨਦੇ ਹਨ ਪਰ ਕੁੱਝ ਵਿਗਿਆਨਕ ਇਸ ਨੂੰ ਵੈਜ ਮੰਨਦੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਚ ਜੌਂਆ ਦੇ ਪਾਣੀ ਅਤੇ ਆਲੂਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਬੀਅਰ ਨੂੰ ਵੈਜ ਪੈਕਿੰਗ ਵਿਚ ਹੀ ਵੇਚਿਆ ਜਾਂਦਾ ਹੈ।
ਇੱਥੇ ਇਹ ਸਪਸ਼ਟ ਕਰਨਾ ਬਣਦਾ ਹੈ ਕਿ ਜਰੂਰੀ ਨਹੀਂ ਕਿ ਸਾਰੀਆਂ ਬੀਅਰਾਂ ਇਸੇ ਵਿਧੀ ਰਾਹੀਂ ਬਣਾਈਆਂ ਜਾਂਦੀਆਂ ਹਨ। ਕਈ ਕੰਪਨੀਆ ਉਪਰੋਕਤ ਲਿਖੀ ਵਿਧੀ ਨਾਲ ਬੀਅਰ ਬਣਾਉਣ ਨੂੰ ਤਰਜੀਹ ਨਹੀਂ ਦਿੰਦੀਆਂ। ਉਹ ਬੀਅਰ ਨੂੰ ਸ਼ਾਹਾਕਾਰੀ ਪੇਅ ਪਦਾਰਥ ਦੱਸਦੀਆਂ ਹਨ।
ਸਪਸ਼ਟੀਕਰਨ:- ਇਹ ਲੇਖ ਵੱਖ ਵੱਖ ਸਰੋਤਾਂ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਲਿਖਿਆ ਗਿਆ ਹੈ। ਅਲਕੋਹਲ ਚਾਹੇ ਕਿਸੇ ਵੀ ਰੂਪ ਵਿਚ ਲਿਆ ਜਾਵੇ, ਉਹ ਸਿਹਤ ਲਈ ਹਾਨੀਕਾਰਕ ਹੁੰਦਾ ਹੈ।


ਸੰਪਰਕ- 98764-34586