ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਬੀਬੀ ਰੰਧਾਵਾ ਨੇ ਕੀਤੀ ਮੀਟਿੰਗ
ਮਹਿਲਾਵਾਂ 'ਚ ਭਰਤੀ ਮੁਹਿੰਮ ਸਬੰਧੀ ਵਧੇਰੇ ਉਤਸ਼ਾਹ- ਬੀਬੀ ਗੁਰਸ਼ਰਨ ਕੌਰ ਰੰਧਾਵਾ
ਰਾਜਪੁਰਾ, 27 ਸਤੰਬਰ (ਬਿਊਰੋ)
ਕਸਬਾ ਬਹਾਦਰਗੜ੍ਹ ਵਿਖੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਬਹਾਦਰਗੜ੍ਹ ਵਿਖੇ ਨਰਿੰਦਰ ਕੌਰ ਕੰਗ ਸੁਬਾ ਵਾਈਸ ਪ੍ਰਧਾਨ ਮਹਿਲਾ ਕਾਂਗਰਸ ਦੇ ਗ੍ਰਹਿ ਵਿਖੇ ਮਹਿਲਾਵਾਂ ਨਾਲ ਇਕ ਅਹਿਮ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਆਲ ਇੰਡੀਆ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਅਤੇ ਪੰਜਾਬ ਮਹਿਲਾ ਕਾਂਗਰਸ ਦੇ ਅਬਜਰਵਰ ਨਤਾਸ਼ਾ ਸ਼ਰਮਾ ਦੀ ਅਗਵਾਈ ਹੇਠ ਦੀ ਪੰਜਾਬ ਮਹਿਲਾ ਕਾਂਗਰਸ ਦੀ ਭਰਤੀ ਮੁਹਿੰਮ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਬੀਬੀ ਰੰਧਾਵਾ ਨੇ ਦੱਸਿਆ ਕਿ ਇਹ ਭਰਤੀ ਆਨਲਾਈਨ ਹੋ ਰਹੀ ਹੈ ਜਿਸ ਦੀ ਰਸੀਦ ਵੀ ਗੂਗਲ ਪੇ ਜਾਂ ਪੇਟੀਐਮ ਰਾਹੀਂ ਆਨਲਾਈਨ ਹੀ ਕੱਟੀ ਜਾਂਦੀ ਹੈ। ਇਸ ਭਰਤੀ ਦੀ ਰਸੀਦ ਫੀਸ 100 ਰੁਪਿਆ ਰੱਖੀ ਗਈ ਹੈ ਜੋ ਆਪਣੇ ਆਪ ਹੀ ਆਲ ਇੰਡੀਆ ਮਹਿਲਾ ਕਾਂਗਰਸ ਦੇ ਖਾਤੇ ਵਿੱਚ ਪੈ ਰਹੀ ਹੈ।ਬੀਬੀ ਰੰਧਾਵਾ ਨੇ ਕਿਹਾ ਕਿ ਜਿਹੜੀਆਂ ਵੀ ਮਹਿਲਾਵਾਂ ਕਾਂਗਰਸ ਪਾਰਟੀ ਨਾਲ ਜੁੜਨਾ ਚਾਹੁੰਦੀਆਂ ਹਨ, ਉਹ ਇਸ ਮੁਹਿੰਮ ਦਾ ਲਿੰਕ ਪ੍ਰਾਪਤ ਕਿਸੇ ਵੀ ਆਪਣੇ ਜਾਂ ਸਾਥੀ ਦੇ ਫੋਨ ਰਾਹੀਂ ਜਾਂ ਕੈਫੇ ਤੇ ਜਾਕੇ ਲਿੰਕ ਰਾਹੀਂ ਆਨਲਾਈਨ ਭਰਤੀ ਕਰ ਸਕਦੀਆਂ ਹਨ।ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਦੇ ਸਮੂਹ ਜਿਲਾ ਪ੍ਰਧਾਨ, ਮੀਤ ਪ੍ਰਧਾਨ ,ਜਨਰਲ ਸਕੱਤਰ, ਸਕੱਤਰ ਅਤੇ ਹੋਰ ਅਹੁਦੇਦਾਰ ਪਾਰਟੀ ਦੇ ਇੱਕ ਸੱਦੇ ਉੱਤੇ ਹਰ ਸਥਾਨ ਉੱਤੇ ਆਪਣਾ ਅਹਿਮ ਰੋਲ ਨਿਭਾਉਂਦੀਆਂ ਹਨ।ਇਸੇ ਦੌਰਾਨ ਨਰਿੰਦਰ ਕੌਰ ਕੰਗ ਨੇ ਕਿਹਾ ਕਿ ਪੰਜਾਬ ਮਹਿਲਾ ਕਾਂਗਰਸ ਦੀ ਮਜਬੂਤੀ ਲਈ ਗੁਰਸ਼ਰਨ ਕੌਰ ਰੰਧਾਵਾ ਬਹੁਤ ਸਖਤ ਮਿਹਨਤ ਕਰ ਰਹੇ ਹਨ ਜਿਸ ਕਰਕੇ ਉਹਨਾਂ ਦਾ ਵਿੰਗ ਦਿਨੋਂ ਦਿਨ ਮਜਬੂਤ ਹੁੰਦਾ ਜਾ ਰਿਹਾ।ਮੀਟਿੰਗ ਵਿੱਚ ਅਮਰਜੀਤ ਕੌਰ ਭੱਠਲ ਪ੍ਰਧਾਨ ਜਿਲਾ ਮਹਿਲਾ ਕਾਂਗਰਸ ਦੇ ਦਿਹਾਤੀ, ਭੁਪਿੰਦਰ ਕੌਰ ਕੌਰਜੀਵਾਲਾ, ਰੇਖਾ ਅਗਰਵਾਲ, ਪੁਸ਼ਪਿੰਦਰ ਕੌਰ ਗਿੱਲ, ਪ੍ਰਿੰਸੀਪਲ ਅਮਰਜੀਤ ਕੌਰ ਤ੍ਰਿਪੜੀ, ਮਨਜੀਤ ਕੌਰ ਭੱਠਲ, ਚਰਨਜੀਤ ਕੌਰ, ਰੇਨੂੰ ਯਾਦਵ, ਗੁਰਮੀਤ ਕੌਰ, ਜਸਵੀਰ ਕੌਰ ਜੱਸੀ, ਸੁਖਵਿੰਦਰ ਕੌਰ ਦਿਓਲ ਬਲਾਕ ਪ੍ਰਧਾਨ ਸਨੌਰ, ਰਛਪਾਲ ਕੌਰ ਬਹਾਦਰਗੜ੍ਹ, ਰਾਜਵਿੰਦਰ ਭਿੰਡਰ ਪੀਰ ਕਲੋਨੀ ਵੀ ਹਾਜ਼ਰ ਸਨ।