ਪੰਜਾਬ ਵਿਚ 1 ਜੂਨ 2024 ਨੂੰ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਹਨ। ਹਰ ਇਕ ਪਾਰਟੀ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਆਪਣੀ ਜਿੱਤ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਹੋਇਆ ਹੈ।ਅਕਸਰ ਦੇਖਣ ਵਿਚ ਆਉਂਦਾ ਹੈ ਕਿ ਵੋਟਾਂ ਵਾਲ਼ੇ ਦਿਨ ਕੋਈ ਨਾ ਕੋਈ ਵੋਟਰ ਇਹ ਕਹਿੰਦਾ ਸੁਣਿਆਂ ਜਾਦਾ ਹੈ ਕਿ ਉਸ ਦੀ ਵੋਟ ਪਹਿਲਾਂ ਹੀ ਕੋਈ ਭੁਗਤਾ ਗਿਆ ਹੈ, ਉਸ ਨੇ ਤਾਂ ਅਜੇ ਵੋਟ ਪਾਈ ਹੀ ਨਹੀਂ। ਭਾਵ ਕਿ ਉਸ ਦੀ ਵੋਟ ਚੋਰੀ ਹੋ ਗਈ ਹੈ , ਕਿਸੇ ਪਾਰਟੀ ਦੇ ਬੇਈਮਾਨ ਵਿਅਕਤੀ ਨੇ ਉਸ ਦੀ ਵੋਟ ਪਹਿਲਾਂ ਹੀ ਭੁਗਤਾ ਦਿੱਤੀ ਹੈ। ਅਜਿਹੀ ਸਥਿਤੀ ਵਿਚ ਕੀ ਕੀਤਾ ਜਾਵੇ।ਜੇਕਰ ਤੁਹਾਡੀ ਵੋਟ ਵੀ ਚੋਰੀ ਹੋ ਗਈ ਹੈ ਭਾਵ ਕਿ ਕਿਸੇ ਹੋਰ ਨੇ ਪਹਿਲਾਂ ਹੀ ਭੁਗਤਾ ਦਿੱਤੀ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰ ਸਕਦੇ ਹੋ ਅਤੇ ਮੌਕੇ ਉਪਰ ਆਪਣੀ ਵੋਟ ਪਾ ਸਕਦੇ ਹੋ। ਚੋਣ ਆਯੋਗ ਨੇ ਸੈਕਸ਼ਨ 42 ਅਧੀਨ ਟੈਂਡਰ ਵੋਟ ਪਾਉਣ ਦੀ ਵਿਵਸਥਾ ਕੀਤੀ ਹੋਈ ਹੈ।ਮੌਕੇ ਦੇ ਅਧਿਕਾਰੀ ਤੁਹਾਡੇ ਤੋਂ ਵੋਟਰ ਕਾਰਡ ਜਾਂ ਹੋਰ ਕੋਈ ਪਹਿਚਾਣ ਪੱਤਰ ਦੀ ਮੰਗ ਕਰਨਗੇ ਜਦੋਂ ਉਨ੍ਹਾਂ ਨੂੰ ਸਪਸ਼ਟ ਹੋ ਜਾਵੇਗਾ ਕਿ ਤੁਸੀਂ ਅਸਲੀ ਵੋਟਰ ਹੋ ਅਤੇ ਤੁਹਾਡੀ ਵੋਟ ਕੋਈ ਹੋਰ ਪਾ ਗਿਆ ਹੈ ਤਾਂ ਉਹ ਤੁਹਾਨੂੰ ਟੈਂਡਰ ਵੋਟ ਦੇਣਗੇ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਤੁਸੀਂ ਈਵੀਐਮ ਮਸ਼ੀਨ ਰਾਹੀਂ ਵੋਟ ਨਹੀਂ ਪਾ ਸਕੋਗੇ ਬਲਕਿ ਚੋਣ ਅਧਿਕਾਰੀ ਤੁਹਾਨੂੰ ਬੈਲਟ ਪੇਪਰ ਦੇਵੇਗਾ ਅਤੇ ਤੁਸੀਂ ਉਸ ਬੈਲੇਟ ਪੇਪਰ ਨਾਲ ਵੋਟ ਦਾ ਭੁਗਤਾਨ ਕਰ ਕੇ ਚੋਣ ਅਧਿਕਾਰੀ ਨੂੰ ਦੇਵੋਗੇ। ਚੋਣ ਅਧਿਕਾਰੀ ਉਸ ਬੈਲੇਟ ਪੇਪਰ ਨੂੰ ਇਕ ਲਿਫਾਫੇ ਵਿਚ ਬੰਦ ਕਰ ਕੇ ਆਪਣੇ ਕੋਲ ਰੱਖ ਲਵੇਗਾ ਅਤੇ ਵੋਟਾਂ ਦੀ ਗਿਣਤੀ ਵੇਲ਼ੇ ਅਜਿਹੀਆਂ ਆਈਆਂ ਟੈਂਡਰ ਵੋਟਾਂ ਦੀ ਵੀ ਗਿਣਤੀ ਕੀਤੀ ਜਾਵੇਗੀ।ਇਸ ਤਰਾਂ ਤੁਹਾਡੀ ਚੋਰੀ ਹੋਈ ਵੋਟ ਦਾ ਤੁਸੀਂ ਆਪ ਭੁਗਤਾਨ ਕਰ ਸਕਦੇ ਹੋ।
ਦਿਲਸ਼ੈਨਜੋਤ ਕੌਰ
ਮੋ: ਨੰ: 7355000278