ਹਲਕਾ ਰਾਜਪੁਰਾ ਦੀ ਪੰਚਾਇਤ ਨੇ ਦਿਖਾਈ ਇਕੱਜੁਟਤਾ, ਸਰਬਸਮੰਤੀ ਨਾਲ ਚੁਣੀ ਪੰਚਾਇਤ
ਵਿਧਾਇਕਾ ਨੀਨਾ ਮਿੱਤਲ ਨੇ ਗ੍ਰਾਮ ਪੰਚਾਇਤ ਨੂੰ ਕੀਤਾ ਸਨਮਾਨਿਤ
ਰਾਜਪੁਰਾ, 28 ਸਤੰਬਰ (ਦਲਜੀਤ ਸਿੰਘ ਸੈਦਖੇੜੀ )
ਗ੍ਰਾਮ ਪੰਚਾਇਤ ਚੋਣਾਂ ਮੱਦੇਨਜ਼ਰ ਜਿੱਥੇ ਦਿਹਾਤੀ ਖੇਤਰਾਂ ਵਿਚ ਹਲਚਲ ਤੇਜ਼ ਹੋ ਚੁੱਕੀ ਹੈ,ਉੱਥੇ ਇਸ ਵਾਰ ਜ਼ਿਆਦਾਤਰ ਪਿੰਡਾਂ ਵਿਚ ਗ੍ਰਾਮ ਪੰਚਾਇਤਾਂ ਪ੍ਰਤੀ ਸਰਬਸੰਮਤੀ ਦਾ ਰੁਝਾਨ ਵਧਿਆ ਹੈ।ਇਸੇ ਤਹਿਤ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਦੀ ਪ੍ਰੇਰਨਾ ਯਤਨਾਂ ਸਦਕਾ ਪਿੰਡ ਹਰਿਆਊ ਵਾਸੀਆਂ ਨੇ ਸਰਪੰਚ ਸਮੇਤ ਸਮੂਹ ਪੰਚਾਇਤਾਂ ਮੈਂਬਰਾਂ ਨੂੰ ਸਰਬਸੰਮਤੀ ਨਾਲ ਚੁਣ ਲਿਆ ਹੈ।ਇਸ ਦੌਰਾਨ ਪਿੰਡ ਹਰਿਆਊ ਵਾਸੀਆਂ ਨੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਦਿਆਂ ਸੁਖਬੀਰ ਸਿੰਘ ਨੂੰ ਸਰਪੰਚ ਅਤੇ ਮੈਂਬਰ ਪੰਚਾਇਤ ਲਈ ਚਰਨ ਸਿੰਘ ਪੰਚ, ਹਰਭਜਨ ਸਿੰਘ ਪੰਚ, ਜਸਵਿੰਦਰ ਸਿੰਘ ਪੰਚ,ਰਾਜਵਿੰਦਰ ਕੌਰ ਪੰਚ, ਰਣਜੀਤ ਕੌਰ ਪੰਚ ਨੂੰ ਪਿੰਡ ਹਰਿਆਊ ਦੀ ਗ੍ਰਾਮ ਪੰਚਾਇਤ ਵਜੋਂ ਸਰਬਸੰਮਤੀ ਨਾਲ਼ ਚੁਣ ਲਿਆ ਹੈ।ਇੰਜ ਮੌਕੇ ਹਲਕਾ ਰਾਜਪੁਰਾ ਵਿਧਾਇਕਾਂ ਮੈਡਮ ਨੀਨਾ ਮਿੱਤਲ ਨੇ ਪਿੰਡ ਹਰਿਆਊ ਦੀ ਸਮੁੱਚੀ ਗ੍ਰਾਮ ਪੰਚਾਇਤ ਨੂੰ ਸਨਮਾਨਿਤ ਕਰਦੇ ਹੋਏ ਵਧਾਈਆਂ ਦਿੱਤੀਆਂ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਰਬਸੰਮਤੀ ਨਾਲ ਅਤੇ ਪਾਰਟੀਬਾਜ਼ੀ ਤੋਂ ਉੱਠ ਕੇ ਚੁਣੀਆਂ ਨਵੀਂਆਂ ਗ੍ਰਾਮ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਵਾਧੂ ਗ੍ਰਾਂਟ ਰਾਸ਼ੀ ਦਿੱਤੀ ਜਾਵੇਗੀ, ਜਦ ਕਿ ਪਿੰਡਾ ਦੇ ਵਿਕਾਸ ਕਾਰਜ ਲਈ ਨਵੀਂਆਂ ਗ੍ਰਾਮ ਪੰਚਾਇਤਾਂ ਨੂੰ ਫ਼ੰਡ ਜਾਰੀ ਕਰਕੇ ਪਿੰਡਾਂ ਦੀ ਵਿਕਾਸ ਕਾਰਜਾਂ ਪੱਖੋਂ ਨੁਹਾਰ ਬਦਲੀ ਜਾਵੇਗੀ। ਐੱਮ ਐੱਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਹਲਕਾ ਰਾਜਪੁਰਾ ਦੇ ਸਮੂਹ ਪਿੰਡਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਪਿੰਡ ਦੀ ਭਲਾਈ ਲਈ ਕਾਰਜ ਕਰਨ ਵਾਲੇ ਇਨਸਾਨ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਵੇ ਤਾਂ ਜੋ ਪਿੰਡ ਦੇ ਵਿਕਾਸ ਕਾਰਜ ਤੇਜ਼ ਗਤੀ ਨਾਲ ਹੋ ਸਕਣ।ਇਸ ਮੌਕੇ ਅਮਰਿੰਦਰ ਮੀਰੀ ਪੀ ਏ, ਦਿਲਬਾਗ ਸਿੰਘ ਸਾਬਕਾ ਸਰਪੰਚ,ਜ਼ੈਲ ਸਿੰਘ ਨੰਬਰਦਾਰ, ਵਰਿੰਦਰ ਸਿੰਘ ਨੰਬਰਦਾਰ, ਕਰਨੈਲ ਸਿੰਘ ਸਾਬਕਾ ਸਰਪੰਚ, ਰਣਜੀਤ ਸਿੰਘ ਸਾਬਕਾ ਪੰਚ,ਗੁਰਚਰਨ ਸਿੰਘ ਸਾਬਕਾ ਪੰਚ,ਹਰਪ੍ਰੀਤ ਸਿੰਘ ਲਾਲੀ, ਅਮਨ ਸੈਣੀ, ਗੁਰਸ਼ਰਨ ਸਿੰਘ ਵਿਰਕ ਅਤੇ ਪਿੰਡ ਹਰਿਆਊ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।