ਐਂਟੀ ਕਰੱਪਸ਼ਨ ਐਂਟੀ ਕਰਾਇਮ ਫਾਉਂਡੇਸ਼ਨ ਪੰਜਾਬ ਵੱਲੋਂ ਖੂਨਦਾਨ ਤੇ ਮੈਡੀਕਲ ਕੈਂਪ

ਕੈਂਪ 'ਚ 28 ਯੂਨਿਟ ਖੁਨ ਇਕੱਤਰ ਕੀਤ ਤੇ 73 ਵਿਅਕਤੀਆਂ ਨੇ ਮੈਡੀਕਲ ਕੈਂਪ ਦਾ ਲਿਆ ਲਾਹਾ

ਪਟਿਆਲ਼ਾ, 16 ਨਵੰਬਰ, (ਬਿਊਰੋ)

ਐਂਟੀ ਕਰੱਪਸ਼ਨ ਐਂਟੀ ਕਰਾਇਮ ਫਾਉਂਡੇਸ਼ਨ ਪੰਜਾਬ ਜ਼ਿਲ੍ਹਾ ਪਟਿਆਲਾ ਬਲਾਕ ਰਾਜਪੁਰਾ ਦੇ ਸਹਿਯੋਗ ਨਾਲ ਪਿੰਡ ਦੇਵੀ ਨਗਰ ਅਵਰਾਵਾ ਮੁਹਾਲੀ ਵਿਖੇ ਖੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ 28 ਖੂਨ ਦਾਨੀਆਂ ਨੇ ਖ਼ੂਨਦਾਨ ਕੀਤਾ ਅਤੇ 73 ਵਿਅਕਤੀਆਂ ਨੇ ਮੈਡੀਕਲ ਕੈਂਪ ਦਾ ਲਾਭ ਲਿਆ। ਇਸ ਮੌਕੇ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ACACF ਦੇ ਪਟਿਆਲਾ ਜ਼ਿਲਾ ਪ੍ਰਧਾਨ ਰਿਸ਼ੀ ਰਾਜ਼ ਸ਼ਰਮਾ, ACACF ਸਲਾਹਕਾਰ ਗੁਲਾਬ ਸਿੰਘ ਆਰਿਆ, ACACF ਮੀਤ ਪ੍ਰਧਾਨ ਬਲਜੀਤ ਸਿੰਘ ਸਰਾਏ ਬੰਜਾਰਾ, ਗੁਰਸੇਵਕ ਸਿੰਘ ਸੰਧੂ ਅਵਰਾਵਾ ਸਰਪੰਚ, ਗੁਰਚਰਨ ਸਿੰਘ ਸਾਬਕਾ ਸਰਪੰਚ, ਜਤਿੰਦਰ ਸਿੰਘ ਰੋਮੀ ਗੁਰਦੁਆਰਾ ਪ੍ਰਧਾਨ, ਬਲਵਿੰਦਰ ਸਿੰਘ ਗੁਰਦੁਆਰਾ ਮੀਤ ਪ੍ਰਧਾਨ, ਸਵਰਨ ਸਿੰਘ ਮੌਜੂਦ ਸਨ। ਇਸ ਮੌਕੇ ਐਂਟੀ ਕਰੱਪਸ਼ਨ ਐਂਟੀ ਕਰਾਇਮ ਫਾਉਂਡੇਸ਼ਨ ਪੰਜਾਬ ਜ਼ਿਲਾ ਮੁਹਾਲੀ ਦੇ ਪ੍ਰਧਾਨ ਹਰਬੰਸ ਸਿੰਘ ਮੋਟੇਮਾਜਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।