ਆਪ ਨੇ ਸ਼ਰੋਮਣੀ ਅਕਾਲੀ ਦਲ 'ਚ ਲਾਈ ਸੰਨ੍ਹ,
ਆਪ ਨੇ ਸ਼ਰੋਮਣੀ ਅਕਾਲੀ ਦਲ 'ਚ ਲਾਈ ਸੰਨ੍ਹ,
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 19 ਸਤੰਬਰ
ਸ਼ਰੋਮਣੀ ਅਕਾਲੀ ਦਲ ਦੀ ਰਾਜਪੁਰਾ ਇਕਾਈ ਨੂੰ ਉਸ ਵੇਲ਼ੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਲਗਭਗ ਇਕ ਦਰਜਨ ਅਹੁਦੇਦਾਰਾਂ ਨੇ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।ਸ਼ਾਮਲ ਹੋਏ ਅਹੁਦੇਦਾਰਾਂ ਦਾ ਵਿਧਾਇਕਾ ਨੀਨਾ ਮਿੱਤਲ ਨੇ ਪਾਰਟੀ ਚਿੰਨ੍ਹ ਦੇ ਮਫ਼ਲਰ ਪਾ ਕੇ ਸਨਮਾਨ ਕੀਤਾ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸ਼ਾਮਲ ਹੋਏ ਨਵੇਂ ਮੈਂਬਰਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਮਿਲੇਗਾ।ਉਨ੍ਹਾਂ ਦੱਸਿਆ ਕਿ ਜਗਜੀਤ ਸਿੰਘ ਸਰਕਲ ਪ੍ਰਧਾਨ ਯੂਥ ਅਕਾਲੀ ਦਲ (ਬ), ਜਤਿੰਦਰ ਸਿੰਘ ਰੋਮੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਅਮਰਜੀਤ ਅਬਰਾਵਾਂ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਜੋਨੀ ਪ੍ਰਧਾਨ ਐੱਸ.ਸੀ.ਵਿੰਗ ਸਰਕਲ ਬਨੂੜ, ਕੰਵਲਜੀਤ ਸਿੰਘ ਦਬਾਲ਼ੀ ਪ੍ਰਧਾਨ ਬੀਸੀ ਵਿੰਗ ਸਰਕਲ ਰਾਜਪੁਰਾ ਦਿਹਾਤੀ, ਧਰਮਪਾਲ ਸਿੰਘ ਮਿਰਜ਼ਾਪੁਰ ਮੌਜੂਦਾ ਪੰਚ, ਧਰਮਿੰਦਰ ਸਿੰਘ ਮੌਜੂਦਾ ਸਰਪੰਚ ਸਧਰੋਰ ਮਾਜਰੀ,ਸਤਵਿੰਦਰ ਸਿੰਘ ਮੌਜੂਦਾ ਸਰਪੰਚ ਮਿਰਜ਼ਾਪੁਰ ਤੇ ਸਰਕਲ ਪ੍ਰਧਾਨ, ਗੁਰਵਿੰਦਰ ਸਿੰਘ ਸਾਬਕਾ ਸਰਪੰਚ ਮਿਰਜ਼ਾਪੁਰ ਆਦਿ ਬਿਨਾ ਸ਼ਰਤ ਸ਼ਾਮਲ ਹੋਏ ਹਨ।ਇਸ ਮੌਕੇ ਸ਼ਿਅਦ ਦੇ ਸ਼ਾਮਲ ਹੋਏ ਮੈਂਬਰਾਂ ਨੇ ਦੱਸਿਆ ਕਿ ਅਕਾਲੀ ਦਲ ਦਾ ਆਪਸੀ ਕਲੇਸ਼ ਕਾਰਨ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ।ਜਿਸ ਕਾਰਨ ਉਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਤੋਂ ਕਿਨਾਰਾ ਕਰਨ ਦਾ ਮਨ ਬਣਾ ਲਿਆ ਹੈ।ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਅਤੇ ਸਰਪੰਚੀ ਦੀ ਚੋਣ ਮੌਕੇ ਧੜੇਬੰਦੀ ਖ਼ਤਮ ਕਰਨ ਤੋਂ ਪ੍ਰਭਾਵਿਤ ਹੋਏ ਹਨ। ਇਸ ਮੌਕੇ ਯੂਥ ਆਗੂ ਲਵਿਸ਼ ਮਿੱਤਲ, ਸੀਨੀਅਰ ਆਗੂ ਅਜੇ ਮਿੱਤਲ, ਜਗਦੀਪ ਸਿੰਘ ਅਲੂਣਾ, ਅਮਰਿੰਦਰ ਮੀਰੀ, ਗੁਰਸ਼ਰਨ ਵਿਰਕ ਅਤੇ ਤਰੁਣ ਸ਼ਰਮਾ ਵੀ ਮੌਜੂਦ ਸਨ।