ਲੜਕੀਆਂ ਕਰਨਗੀਆਂ ਰਾਮਲੀਲਾ 'ਚ ਰੋਲ ਅਦਾ,
ਮਾਤਾ ਸੀਤਾ, ਕੈਕੇਈ, ਸੁਮਿੱਤਰ, ਕੁਸ਼ੱਲਿਆ ਅਤੇ ਮੰਥਰਾ ਦੇ ਰੋਲ 'ਚ ਹੋਣਗੀਆਂ ਕਾਲਜਾਂ ਦੀਆਂ ਲੜਕੀਆਂ

ਰਾਜਪੁਰਾ, 21 ਸਤੰਬਰ (ਦਰਸ਼ਨ ਸਿੰਘ ਮਿੱਠਾ)
ਰਾਜਪੁਰਾ ਦੇ ਗੀਤਾ ਭਵਨ ਵਿਖੇ ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਟਿੰਕੂ ਬਾਂਸਲ ਦੀ ਦੇਖਰੇਖ ਹੇਠ ਖੇਡੀ ਜਾ ਰਹੀ ਰਾਮਲੀਲਾ ਵਿਚ ਇਸ ਵਾਰ ਮਹਿਲਾਵਾਂ ਦੇ ਰੋਲ ਕਰਨ ਦਾ ਬੀੜਾ ਸਥਾਨਕ ਸ਼ਹਿਰ ਦੀਆਂ ਵਸਨੀਕ ਲੜਕੀਆਂ ਨੇ ਚੁੱਕਿਆ ਹੈ। ਸਕੂਲਾਂ ਕਾਲਜਾਂ ਵਿਚ ਪੜ੍ਹਨ ਵਾਲੀਆਂ ਇਹ ਲੜਕੀਆਂ ਗੀਤਾਂ ਭਵਨ ਵਿਖੇ ਹਰ ਰੋਜ਼ ਰਾਮਲੀਲਾ ਦੀ ਰਿਹਰਸਲ ਕਰਨ ਲਈ ਆ ਰਹੀਆਂ ਹਨ । ਜਿਨ੍ਹਾਂ ਨੂੰ ਚੀਫ਼ ਡਾਇਰੈਕਟਰ ਜੀਵਨ ਸੂਦ ਐਕਟਿੰਗ ਦੇ ਗੁਰ ਸਿਖਾ ਰਹੇ ਹਨ। ਰੋਲ ਨਿਭਾ ਰਹੀਆਂ ਲੜਕੀਆਂ ਨੇ ਕਿਹਾ ਕਿ ਜਦੋਂ ਲੜਕੀਆਂ ਜਹਾਜ਼ ਉਡਾ ਸਕਦੀਆਂ ਹਨ, ਪੁਲਾੜ 'ਤੇ ਜਾ ਸਕਦੀਆਂ ਹਨ, ਫ਼ਿਲਮਾਂ ਵਿਚ ਕੰਮ ਕਰ ਸਕਦੀਆਂ ਹਨ ਤਾਂ ਰਾਮਲੀਲਾ ਵਿਚ ਰੋਲ ਕਿਉਂ ਨਹੀਂ ਨਿਭਾ ਸਕਦੀਆਂ ?? ਉਨ੍ਹਾਂ ਕਿਹਾ ਕਿ ਕੁੱਝ ਸੌੜੀ ਸੋਚ ਵਾਲੇ ਲੋਕ ਇਸ ਉਪਰ ਕਿੰਤੂ ਪ੍ਰੰਤੂ ਕਰ ਸਕਦੇ ਹਨ ਪਰ ਰਾਮ ਭਗਤ ਉਨ੍ਹਾਂ ਦੀ ਪ੍ਰਸੰਸਾ ਕਰ ਰਹੇ ਹਨ। ਇਸ ਮੌਕੇ ਸੰਸਥਾ ਦੇ ਸੰਸਥਾਪਕ ਦੇਸ ਰਾਜ ਬਾਂਸਲ, ਪੈਟਰਨ ਅਸ਼ਵਨੀ ਸਾਹਨੀ, ਤੇ ਅਮਿੱਤ ਗੁਪਤਾ, ਸਰਪ੍ਰਸਤ ਹਰਮੇਸ਼ ਧੀਮਾਨ ਤੇ ਵਰਿੰਦਰ ਸੂਦ, ਚੀਫ਼ ਡਾਇਰੈਕਟਰ ਜੀਵਨ ਸੂਦ, ਚੇਅਰਮੈਨ ਨਵਦੀਪ ਚਾਨੀ, ਉਪ ਚੇਅਰਮੈਨ ਲਖਵੀਰ ਲਾਡੀ, ਉਪ ਪ੍ਰਧਾਨ ਸੋਨੂੰ ਚੌਧਰੀ ਤੇ ਸੂਰਜ ਬਾਵਾ, ਮੁੱਖ ਸਲਾਹਕਾਰ ਮੇਜਰ ਚਨਾਲੀਆ, ਦਰਸ਼ਨ ਸਿੰਘ ਮਿੱਠਾ, ਤੇ ਨਵਜੋਤ ਬਾਜਵਾ, ਚੀਫ਼ ਕੈਸ਼ੀਅਰ ਸੰਜੀਵ ਜੱਸਲ, ਕੈਸ਼ੀਅਰ ਵਿਨੀਤ ਵਿੱਜ, ਜਨਰਲ ਸਕੱਤਰ ਸਾਹਿਲ ਸ਼ਰਮਾ ਤੇ ਬਿੰਦਰ ਠਾਕੁਰ, ਸਟੇਜ ਸਕੱਤਰ ਈਸ਼ ਦੁੱਪਰ, ਜੁਆਇੰਟ ਸਕੱਤਰ ਅਮਨ ਸੈਣੀ, ਪ੍ਰਾਪੇਗੰਡਾ ਸੈਕਟਰੀ ਸੁਭਾਸ਼, ਵਿੱਤ ਸਲਾਹਕਾਰ ਜਤਿੰਦਰ ਸ਼ਰਮਾ ਅਤੇ ਕਾਨੂੰਨੀ ਸਲਾਹਕਾਰ ਵਰੁਣ ਸੂਦ ਆਦਿ ਮੌਜੂਦ ਸਨ।