ਆਲ ਇੰਡੀਆ ਮਹਿਲਾ ਕਾਂਗਰਸ ਨੇ ਬੀਬੀ ਨਰਿੰਦਰ ਕੌਰ ਕੰਗ ਨੂੰ ਸੌਂਪੀ ਵੱਡੀ ਜਿੰਮੇਵਾਰੀ

ਦਲਜੀਤ ਸਿੰਘ ਸੈਦਖੇੜੀ,

ਰਾਜਪੁਰਾ, 22 ਜੁਲਾਈ

ਆਲ ਇੰਡੀਆ ਮਹਿਲਾ ਕਾਂਗਰਸ ਵੱਲੋਂ ਪਾਰਟੀ ਦੀ ਸੀਨੀਅਰ ਆਗੂ ਨਰਿੰਦਰ ਕੌਰ ਕੰਗ ਪਤਨੀ ਲੇਟ ਅਮਰਜੀਤ ਸਿੰਘ ਕੰਗ ਨੂੰ ਪੰਜਾਬ ਮਹਿਲਾ ਕਾਂਗਰਸ ਦੀ ਉਪ ਪ੍ਰਧਾਨ ਨਿਯੁਕਤ ਕੀਤਾ ਹੈ।ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਨਿਯੁਕਤੀ ਪੱਤਰ ਸੌਂਪਿਆ ਹੈ।ਇਸ ਮੌਕੇ ਮੈਡਮ ਰੰਧਾਵਾ ਨੇ ਕਿਹਾ ਕਿ ਸ੍ਰੀ ਮਤੀ ਕੰਗ ਦਾ ਪਰਿਵਾਰ ਪੁਰਾਣਾ ਟਕਸਾਲੀ ਕਾਂਗਰਸੀ ਪਰਿਵਾਰ ਹੈ। ਬੀਤੇ ਕਾਫ਼ੀ ਸਮੇਂ ਤੋਂ ਸ੍ਰੀ ਮਤੀ ਕੰਗ ਸਿਹਤ ਠੀਕ ਨਾ ਹੋਣ ਕਾਰਨ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਵਿਚ ਹਿੱਸਾ ਨਹੀਂ ਲੈ ਰਹੇ ਸਨ, ਹੁਣ ਉਹ ਸਿਹਤਯਾਬ ਹੋ ਗਏ ਹਨ ਅਤੇ ਉਨ੍ਹਾਂ ਨੂੰ ਕੁੱਲ ਹਿੰਦ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਵੱਲੋਂ ਵਾਈਸ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਸ੍ਰੀਮਤੀ ਕੰਗ ਨੇ ਕਿਹਾ ਕਿ ਉਹ ਹਲਕਾ ਘਨੌਰ ਦੇ ਦਿੱਗਜ ਆਗੂ ਅਤੇ ਕਾਂਗਰਸ ਵਿਚ ਮੰਤਰੀ ਰਹੇ ਸਵਰਗੀ ਜਸਜੀਤ ਸਿੰਘ ਰੰਧਾਵਾ ਦੀ ਟੀਮ ਵਿਚ ਸਨ ਅਤੇ ਉਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਹੈ।ਹੁਣ ਉਹ ਉਨ੍ਹਾਂ ਦੀ ਬੇਟੀ ਗੁਰਸ਼ਰਨ ਕੌਰ ਰੰਧਾਵਾ ਨਾਲ ਮਿਲ ਕੇ ਪਾਰਟੀ ਦੀ ਚੜ੍ਹਦੀਕਲਾ ਲਈ ਕੰਮ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ  ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਪਾਰਟੀ ਵੱਲੋਂ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਰੁਪਿੰਦਰ ਕੌਰ ਕੋਰਜੀਵਾਲ਼ਾ, ਸੁਖਵਿੰਦਰ ਕੌਰ ਦਿਉਲ, ਰਾਜਿੰਦਰ ਕੌਰ ਭਿੰਡਰ ਅਤੇ ਅਮਰਜੀਤ ਕੌਰ ਭੱਠਲ ਵੀ ਮੌਜੂਦ ਸਨ।