ਕਾਂਗਰਸ, ਬੀਜੇਪੀ ਅਤੇ ਆਪ ਦੇ ਵਰਕਰਾਂ ਵਿਚਕਾਰ ਜਮ ਕੇ ਹੋਈ ਲੜਾਈ

ਹਿੰਦ ਫਤਹਿ ਨਿਊਜ਼ (ਸਟੇਟ ਬਿਊਰੋ ਜਲੰਧਰ)


ਜਲੰਧਰ ਵਿਖੇ ਕਾਂਗਰਸ, ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਜਮ ਕੇ ਲੜਾਈ ਹੋਈ। ਜਲੰਧਰ ਵਿਚ ਕਾਂਗਰਸ ਪਾਰਟੀ ਦੇ ਪੋਲਿੰਗ ਏਜੰਟ ਦੀ ਕੁੱਟਮਾਰ ਕੀਤੀ ਗਈ। ਪੋਲਿੰਗ ਏਜੰਟ ਨੇ ਕਥਿਤ ਦੋਸ਼ ਲਗਾਇਆ ਕਿ ਆਪ ਵਰਕਰਾਂ ਨੇ ਉਸ ਦੇ ਸਿਰ ਵਿਚ ਡੰਡੇ ਨਾਲ ਵਾਰ ਕੀਤਾ ਗਿਆ।ਉਸ ਨੇ ਦੋਸ਼ ਲਗਾਇਆ ਕਿ ਆਪ ਉਮੀਦਵਾਰ ਪਰਾਸ਼ਰ ਪੱਪੀ ਨੇ ਆਪਣੇ ਸਮਰਥਕਾਂ ਨਾਲ ਉਸ ਨੂੰ ਘੇਰ ਲਿਆ ਅਤੇ ਕੁੱਟਮਾਰ ਕੀਤੀ। ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜਾ ਲਿਆ। ਉਧਰ ਕਾਂਗਰਸ ਅਤੇ ਭਾਜਪਾ ਆਗੂਆਂ ਵਿਚਕਾਰ ਵੀ ਹੱਥੋਪਾਈ ਹੋਈ ਹੈ।