ਲ਼ੋਕ ਸਭਾ ਉਮੀਦਵਾਰ ਉਪਰ ਪਰਚਾ ਦਰਜ, ਰਾਜਪੁਰਾ ਦੀ ਵਿਧਾਇਕਾ ਨੂੰ ਨੋਟਿਸ ਜਾਰੀ
ਹਿੰਦ ਫਤਹਿ ਨਿਊਜ (ਬਿਊਰੋ)
ਸਵੇਰੇ ਸੱਤ ਵਜੇ ਸ਼ੁਰੂ ਹੋਈ ਪੰਜਾਬ ਲੋਕ ਸਭਾ ਦੀਆਂ 13 ਸੀਟਾਂ ਦੀ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।ਫਿਰੋਜਪੁਰ ਵਿਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਰੇਂਦਰ ਕੰਬੋਜ ਉਪਰ ਪੁਲੀਸ ਨੇ ਪਰਚਾ ਦਰਜ ਕੀਤਾ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸ੍ਰੀ ਕੰਬੋਜ ਵੋਟ ਪਾਉਣ ਵੇਲ਼ੇ ਆਪਣੀ ਵੀਡੀਓ ਬਣਵਾਈ ਅਤੇ ਉਸ ਨੂੰ ਸ਼ੋਸ਼ਲ ਮੀਡੀਆ ਉਪਰ ਅਪਲੋਡ ਕਰ ਦਿੱਤਾ। ਉਧਰ ਪਟਿਆਲ਼ਾ ਲੋਕ ਸਭਾ ਹਲਕਾ ਦੇ ਸਨੌਰ ਵਿਧਾਨ ਸਭਾ ਹਲਕਾ ਵਿਚ ਸਭ ਤੋਂ ਤੇਜ ਪੋਲਿੰਗ ਹੋ ਰਹੀ ਹੈ ਜਦੋਂ ਕਿ ਡੇਰਾ ਬਸੀ ਵਿਚ ਪੋਲਿੰਗ ਸੁਸਤ ਰਫਤਰ ਨਾਲ ਚੱਲ ਰਹੀ ਹੈ।
ਉਧਰ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਵੱਲੋਂ ਵੋਟ ਪਾਉਣ ਦੇ ਸਬੰਧ ਵਿਚ ਬਣਾਈ ਵੀਡੀਓ ਨੂੰ ਸ਼ੋਸ਼ਲ ਮੀਡੀਆ ਉਪਰ ਵਾਇਰਲ ਕਰਨ 'ਤੇ ਪਟਿਆਲਾ ਦੇ ਜ਼ਿਲ੍ਹਾ ਚੋਣਕਾਰ ਅਫਸਰ/ਡਿਪਟੀ ਕਮਿਸ਼ਨਰ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।
ਲੋਕ ਸਭਾ ਹਲਕਾ ਪਟਿਆਲ਼ਾ ਵਿਖੇ 18 ਲੱਖ 6 ਹਜਾਰ 424 ਵੋਟਰ ਕਰਨਗੇ ਆਪਣੇ ਮਤ ਦਾ ਇਸਤੇਮਾਲ ਜਿਨ੍ਹਾਂ ਵਿਚ 8 ਲੱਖ 62 ਹਜਾਰ 44 ਮਹਿਲਾਵਾਂ, 9 ਲੱਖ 44 ਹਜਾਰ 300 ਮਰਦ ਅਤੇ 80 ਥਰਡ ਜੰਡਰ ਸ਼ਾਮਲ ਹਨ।