ਪਟਿਆਲ਼ਾ ਲੋਕ ਸਭਾ ਸੀਟ ਤੋਂ Dr. Dharamvir Gandhi winner,
ਪਟਿਆਲ਼ਾ ਲੋਕ ਸਭਾ ਸੀਟ ਤੋਂ ਡਾ. ਧਰਮਵੀਰ ਗਾਂਧੀ ਜੇਤੂ,
ਹਿੰਦ ਫਤਹਿ ਨਿਊਜ਼ (ਵਿਸ਼ਵਜੀਤ ਸਿੰਘ)
ਲੋਕ ਸਭਾ ਹਲਕਾ ਪਟਿਆਲ਼ਾ ਜਿਸ ਨੂੰ ਸ਼ਾਹੀ ਸੀਟ ਵੀ ਕਿਹਾ ਜਾਂਦਾ ਹੈ ਵਿਖੇ ਹੋ ਰਹੇ ਸਖਤ ਅਤੇ ਫਸਵੇਂ ਮੁਕਾਬਲੇ ਦੌਰਾਨ ਕਾਂਗਰਸ ਪਾਰਟੀ ਦੇ ਡਾ. ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕਰ ਲਈ ਹੈ।ਡਾ. ਗਾਂਧੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਬੀਰ ਸਿੰਘ ਨੂੰ 14498 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਹੈ। ਡਾ. ਗਾਂਧੀ ਨੇ ਕੁੱਲ 303772 ਵੋਟਾਂ ਹਾਸਲ ਕੀਤੀਆਂ ਹਨ। ਡਾ. ਬਲਬੀਰ ਸਿੰਘ ਨੂੰ 289274 ਵੋਟਾਂ ਹਾਸਲ ਹੋਈਆਂ ਹਨ ਜਦੋਂ ਕਿ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਨੂੰ 287377 ਵੋਟਾਂ ਪਈਆਂ ਹਨ। ਸ਼ਰੋਮਣੀ ਅਕਾਲੀ ਦਲ ਦੇ ਉਮਦਵਾਰ ਐਨ ਕੇ ਸ਼ਰਮਾ ਨੂੰ 153611 ਵੋਟਾਂ ਨਾਲ ਸਬਰ ਕਰਨਾ ਪਿਆ ਹੈ। ਉਸ ਤੋਂ ਇਲਾਵਾ
ਸ਼ਰੋਮਣੀ ਅਕਾਲੀ ਦਲ ਅੰਮਿਰਸਰ ਦੇ ਪ੍ਰ. ਮੋਹਿੰਦਰਪਾਲ ਸਿੰਘ ਨੂੰ 47109 ਵੋਟਾਂ
ਭਸਪਾ ਦੇ ਉਮੀਦਵਾਰ ਜਗਜੀਤ ਸਿੰਘ ਛੜਬੜ 22324 ਵੋਟਾਂ
ਨੀਰਜ ਕੁਮਾਰ ਨੰਨ੍ਹਾਂ ਨੂੰ 2297 ਵੋਟਾਂ ਪਾਈਆਂ ਹਨ