ਸ਼ਾਮ ਨਗਰ 'ਚ ਖੇਡੀ ਜਾ ਰਹੀ ਰਾਮਲੀਲਾ ਦੀ ਪੰਜਵੀਂ ਸਟੇਜ ਭਰਤ ਮਿਲਾਪ ਦਾ ਸਫਲ ਮੰਚਨ
ਰਾਮਲੀਲਾ 'ਚ ਮਾਤਾ ਸੀਤਾ, ਕੁਸ਼ੱਲਿਆ ਅਤੇ ਹੋਰ ਲੇਡੀਜ਼ ਰੋਲ ਨਿਭਾ ਰਹੀਆਂ ਨੇ ਲੜਕੀਆਂ
ਰਾਜਪੁਰਾ, 8 ਅਕਤੂਬਰ (ਦਿਲਜੀਤ ਸਿੰਘ )
ਗੀਤਾ ਭਵਨ ਸ਼ਾਮ ਨਗਰ ਰਾਜਪੁਰਾ ਵਿਖੇ ਸ੍ਰੀ ਰਾਮ ਪਰਿਵਾਰ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਟਿੰਕੂ ਬਾਂਸਲ ਦੀ ਅਗਵਾਈ ਅਤੇ ਚੀਫ਼ ਡਾਇਰੈਕਟਰ ਜੀਵਨ ਸੂਦ ਦੀ ਨਿਰਦੇਸ਼ਨ ਹੇਠ ਖੇਡੀ ਜਾ ਰਹੀ ਰਾਮਲੀਲਾ ਦੀ ਪੰਜਵੀਂ ਸਟੇਜ ਭਰਤ ਮਿਲਾਪ ਦਾ ਸਫਲਤਾ ਪੂਰਬਕ ਮੰਚਨ ਕੀਤਾ ਗਿਆ।ਇਸ ਮੌਕੇ ਪ੍ਰਵੀਨ ਛਾਬੜਾ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਅਤੇ ਰਵੀ ਭਟੇਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਰਾਮਲੀਲਾ ਦੌਰਾਨ ਭਰਤ ਦਾ ਕਿਰਦਾਰ ਰਾਜਾ, ਬੁੱਢੇ ਦਸ਼ਰਥ ਦਾ ਸੋਨੂੰ ਚੌਧਰੀ , ਜਵਾਨ ਦਸ਼ਰਥ ਦਾ ਸੁਭਾਸ਼, ਸਤਰੂਗਨ ਦਾ ਅੰਕਿਤ, ਕਕਈ ਦਾ ਕਰਨ ਬਾਵਾ, ਕੁਸ਼ੱਲਿਆ ਦਾ ਮਿਸ ਐਸ਼, ਸੀਤਾ ਦਾ ਮਿਸ ਅਮਾਨਤ, ਸ਼ਰਬਨ ਦਾ ਰਾਜਨ, ਰਾਮ ਦਾ ਵਰੁਣ ਵਿੱਜ, ਲਛਮਣ ਦਾ ਵਾਸੂ ਬਾਂਸਲ, ਖੇਵਟ ਜੀਵਨ ਸੂਦ, ਵੱਲੋਂ ਨਿਭਾਇਆ ਗਿਆ। ਇਸ ਮੌਕੇ ਸੰਸਥਾ ਦੇ ਸੰਸਥਾਪਕ ਦੇਸ਼ ਰਾਜ ਬਾਂਸਲ, ਚੇਅਰਮੈਨ ਨਵਦੀਪ ਚਾਨੀ , ਉਪ ਚੇਅਰਮੈਨ ਲਖਵੀਰ ਲਾਡੀ, ਚੀਫ਼ ਕੈਸ਼ੀਅਰ ਸੰਜੀਵ ਜੱਸਲ, ਕੈਸ਼ੀਅਰ ਵਿਨੀਤ ਵਿੱਜ, ਪੈਟਰਨ ਅਮਿੱਤ ਗੁਪਤਾ ਸਟੇਜ ਸਕੱਤਰ ਈਸ਼ ਦੁੱਪਰ, ਜਨਰਲ ਸਕੱਤਰ ਸਾਹਿਲ ਸ਼ਰਮਾ ਤੇ ਬਿੰਦਰ ਠਾਕੁਰ, ਵਿੱਤ ਸਲਾਹਕਾਰ ਜਤਿੰਦਰ ਸ਼ਰਮਾ, ਪ੍ਰਾਪੇਗੰਡਾ ਸਕੱਤਰ ਸੁਭਾਸ਼ , ਉੱਪ ਪ੍ਰਧਾਨ ਸੋਨੂੰ ਚੌਧਰੀ ਤੇ ਸੂਰਜ ਬਾਵਾ ਵੀ ਮੌਜੂਦ ਸਨ।