ਆਲ ਇੰਡੀਆ ਪ੍ਰੋ ਲੀਗ ਰਾਅ ਪਾਵਰ ਲਿਫ਼ਟਿੰਗ ਫੈਡਰੇਸ਼ਨ ਕੱਪ ਚੈਂਪੀਅਨਸ਼ਿਪ 'ਚ ਕਮਲਦੀਪ ਸਿੰਘ ਜਿੱਤੇ ਤਿੰਨ ਗੋਲਡ ਮੈਡਲ

ਦਲਜੀਤ ਸਿੰਘ ਸੈਦਖੇੜੀ,

ਰਾਜਪੁਰਾ, 22 ਜੁਲਾਈ

ਪੁਰਾਣਾ ਰਾਜਪੁਰਾ ਭਾਰਤ ਕਲੋਨੀ ਵਸਨੀਕ ਕਮਲਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਨੇ ਆਲ ਇੰਡੀਆ ਪ੍ਰੋ ਲੀਗ ਰਾਅ ਪਾਵਰ ਲਿਫ਼ਟਿੰਗ ਫੈਡਰੇਸ਼ਨ ਕੱਪ ਚੈਂਪੀਅਨਸ਼ਿਪ 2024 ਵਿੱਚ ਪੰਜਾਬ ਲਈ ਤਿੰਨ ਗੋਲਡ ਮੈਡਲ ਜਿੱਤ ਕੇ ਪੰਜਾਬ, ਸ਼ਹਿਰ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਕਰਮਦੀਪ ਸਿੰਘ ਵਿਸ਼ਵ ਰਾਅ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ 2024 ਵਿੱਚ ਮੁਕਾਬਲਾ ਕਰਨ ਲਈ ਟੀਮ ਇੰਡੀਆ ਲਈ ਵੀ ਚੁਣਿਆ ਗਿਆ। ਕਮਲਦੀਪ ਦੇ ਪਿਤਾ ਕੁਲਦੀਪ ਸਿੰਘ ਜੋ ਕਿ ਸਬ ਅਰਬਨ ਫੋਕਲ ਪੁਆਇੰਟ ਰਾਜਪੁਰਾ ਵਿਖੇ ਸਹਾਇਕ ਲਾਈਨ ਵਜੋਂ ਤਾਇਨਾਤ ਹੈ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮਲਦੀਪ 13 ਜੁਲਾਈ ਤੋਂ 14 ਜੁਲਾਈ, 2024 ਤੱਕ ਆਈ.ਆਰ.ਡੀ.ਟੀ.ਆਡੀਟੋਰੀਅਮ, ਦੇਹਰਾਦੂਨ, ਉੱਤਰਾਖੰਡ ਵਿਖੇ ਪੇਸ਼ੇਵਾਰ ਰਾਅ ਪਾਵਰ ਲਿਫ਼ਟਿੰਗ ਸੰਗਠਨ ਯੂਰਪ ਦੁਆਰਾ ਆਲ ਇੰਡੀਆ ਪ੍ਰੋ ਲੀਗ ਫੈਡਰੇਸ਼ਨ ਕੱਪ ਰਾਅ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਦੌਰਾਨ ਨੇ ਫੁੱਲ ਪਾਵਰ ਲਿਫ਼ਟਿੰਗ ਈਵੈਂਟ ਵਿੱਚ 472.5 ਕਿੱਲੋਗਰਾਮ ਭਾਰ ਚੁੱਕ ਕੇ ਟੀਨ ਏਜਰ ਵੇਟ ਵਰਗ ਵਿੱਚ ਤਿੰਨ ਗੋਲਡ ਮੈਡਲ ਜਿੱਤੇ ਹਨ।ਕਮਲਦੀਪ ਦੀ  ਅਕਤੂਬਰ 2024 ਮਹੀਨੇ ਵਿੱਚ ਯੂਰਪ ਵਿੱਚ ਹੋਣ ਵਾਲੀ ਵਿਸ਼ਵ ਰਾਅ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਵੀ ਚੋਣ ਹੋਈ ਹੈ।